Duration 5:42

ਗੁਰਦੁਆਰਾ ਸ੍ਰੀ ਰੀਠਾ ਸਾਹਿਬ ਉੱਤਰਾਖੰਡ gurudwara shri ritha sahib utra khand, itihaas de panne

137 watched
0
16
Published 1 Aug 2020

ਗੁਰਦੁਆਰਾ ਸ੍ਰੀ ਰੀਠਾ ਸਾਹਿਬ ਉੱਤਰਾਖੰਡ gurudwara ritha sahibਦੀ ਧਰਤੀ 'ਤੇ ਸਥਿਤ ਮਹਾਨ ਇਤਿਹਾਸਕ ਸਥਾਨ ਹੈ ਜਿਸਦਾ ਸੰਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਜੁੜਿਆ ਹੈ। ਜਗਤ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਅਤੇ ਇੱਕ ਰੀਠੇ ਦੇ ਰੁੱਖ ਹੇਠਾਂ ਬਿਰਾਜੇ ਅਤੇ ਉਸੇ ਰੁੱਖ ਹੇਠ ਇੱਕ ਢੇਰ ਨਾਥ ਨਾਂਅ ਦਾ ਸਿੱਧ ਆਪਣੇ ਚੇਲਿਆਂ ਸਮੇਤ ਬੈਠਾ ਸੀ। ਭਾਈ ਮਰਦਾਨੇ ਨੂੰ ਭੁੱਖ ਲੱਗਣ 'ਤੇ ਜਦੋਂ ਸਿੱਧ ਨੇ ਭਾਈ ਮਰਦਾਨਾ ਨਾਲ ਦੁਰਵਿਵਹਾਰ ਕੀਤਾ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਰੀਠੇ ਤੋੜ ਕੇ ਖਾਣ ਲਈ ਕਿਹਾ ਅਤੇ ਉਦੋਂ ਕੌੜੇ ਰੀਠੇ ਮਿੱਠੇ ਹੋ ਗਏ ਜੋ ਅੱਜ ਵੀ ਮਿੱਠੇ ਹਨ। ਗੁਰੂ ਸਾਹਿਬ ਵਾਲੇ ਪਾਸੇ ਦੇ ਰੀਠੇ ਮਿੱਠੇ ਹੋ ਗਏ ਅਤੇ ਢੇਰ ਨਾਥ ਵਾਲੇ ਪਾਸੇ ਦੇ ਰੀਠੇ ਉਸਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕੌੜੇ ਹੀ ਰਹੇ। ਇਹ ਸਾਰਾ ਕੌਤਕ ਪੂਰਨਮਾਸ਼ੀ ਦੇ ਦਿਨ ਵਾਪਰਿਆ ਅਤੇ ਇਸ ਯਾਦਗਾਰੀ ਗੁਰਦੁਆਰਾ ਰੀਠਾ ਸਾਹਿਬ ਵਿਖੇ ਮਈ ਮਹੀਨੇ ਦੀ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਜੋੜ ਮੇਲੇ ਦੇ ਰੂਪ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਪੂਰਨਮਾਸ਼ੀ ਮੌਕੇ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਵਿਖੇ ਦਰਸ਼ਨਾਂ ਲਈ ਆਈ ਸਾਰੀ ਸੰਗਤ ਨੂੰ ਜੋੜ ਮੇਲੇ ਦੀਆਂ ਵਧਾਈਆਂ।

Category

Show more

Comments - 5